Jalandhar 'ਚ ਮਾਂ ਤੇ ਧੀ ਨਾਲ ਕਾਂਡ ਕਰਨ ਵਾਲੇ ਗੈਂਗਸਟਰ ਚੜ੍ਹੇ Police ਅੜਿੱਕੇ |OneIndia Punjabi

2023-11-30 1

ਪਿਛਲੇ ਮਹੀਨੇ ਜਲੰਧਰ ਵਿੱਚ ਇੱਕ ਮਾਂ ਤੇ ਧੀ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਅਤੇ ਸਬੂਤਾਂ ਨੂੰ ਤਬਾਹ ਕਰਨ ਦੇ ਲਈ ਲਾਸ਼ਾਂ 'ਤੇ ਪੈਟਰੋਲ ਛਿੜਕੇ ਅੱਗ ਲਗਾ ਦਿੱਤੀ ਗਈ ਸੀ। ਪੰਜਾਬ ਪੁਲਿਸ ਨੇ ਹੁਣ ਇਸ ਕਤਲਕਾਂਡ ਨੂੰ ਸੁਲਝਾਅ ਲਿਆ ਹੈ। ਇਸ ਦੀ ਜਾਣਕਾਰੀ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਟਵੀਟ ਕਰਕੇ ਦਿੱਤੀਹੈ। ਪੰਜਾਬ ਪੁਲਿਸ ਦੀ ਕਾਊਂਟਰ ਇੰਟੈਲੀਜੈਂਸ ਟੀਮ ਨੇ ਪਿਛਲੇ ਮਹੀਨੇ ਜਲੰਧਰ 'ਚ ਹੋਏ ਮਾਂ-ਧੀ ਦੇ ਕਤਲ ਕਾਂਡ ਦੇ ਮੁੱਖ ਦੋਸ਼ੀ ਨੂੰ ਗ੍ਰਿਫਤਾਰ ਕਰਨ 'ਚ ਸਫਲਤਾ ਹਾਸਲ ਕੀਤੀ ਹੈ। ਫੜੇ ਗਏ ਗੈਂਗਸਟਰ ਦਾ ਨਾਂ ਕਰਨਜੀਤ ਸਿੰਘ ਜੱਸਾ ਹੈਪੋਵਾਲ ਹੈ, ਜੋ ਵਿਦੇਸ਼ਾਂ 'ਚ ਬੈਠੇ ਗੈਂਗਸਟਰ ਸੋਨੂੰ ਖੱਤਰੀ ਦੀਆਂ ਹਦਾਇਤਾਂ 'ਤੇ ਵਾਰਦਾਤਾਂ ਨੂੰ ਅੰਜਾਮ ਦਿੰਦਾ ਸੀ।
.
In Jalandhar, the gangsters who were involved in the crime with mother and daughter got caught by the police.
.
.
.
#jalandharnews #punjabpolice #punjabnews